ਨਲੂਸੀ ਸਨ
ਕਿਸੇ ਮਹਾਰਾਜੇ ਅਥਵਾ ਬਾਦਸ਼ਾਹ ਦੇ ਜਲੂਸ (ਗੱਦੀ ਤੇ ਬੈਠਣ) ਦਾ ਵਰੀਾ. ਮਸਨਦਨਸ਼ੀਨੀ ਦਾ ਸਨ. ਗੱਦੀ ਬੈਠਣ ਦੀ ਤਾਰੀਖ ਤੋਂ ਇਹ ਸਾਲ ਸ਼ੁਰੂ, ਅਤੇ ਮਸਨਦ ਨਸ਼ੀਨ ਦੇ ਦੇਹਾਤ ਹੋਣ ਤੋਂ ਸਮਾਪਤ ਹੁੰਦਾ ਹੈ, ਜੇ ਕੋਈ ਰਾਜਾ ਸੰਮਤ ੧੮੦੦ ਵਿੱਚ ਗੱਦੀ ਬੈਠਾ ਹੈ, ਤਦ ਸੰਮਤ ੧੮੦੫ ਵਿੱਚ ਜਲੂਸੀ ਸਨ ਪੰਜ ਸਮਝੋ. ਜਲੂਸੀ ਸਨ ਦਾ ਰਿਵਾਜ ਬਿਹਮੀ ਈਸਵੀ ਅਤੇ ਹਿਜਰੀ ਆਦਿਕ ਸਾਲਾ ਦੇ ਆਰੰਭ ਤੋਂ ਭੀ ਪਹਿਲਾ ਦਾ ਹੈ.